Important Information In Punjabi

Breaking

Saturday, January 12, 2019

ਕੀ ਤੁਸੀਂ ਆਪਣੇ ਮੋਬਾਇਲ ਜਾਂ ਕੈਮਰੇ ਲਈ ਸਹੀ ਮੈਮਰੀ ਕਾਰਡ ਖਰੀਦਿਆ ਹੈ ?

ਮੈਮਰੀ ਕਾਰਡ ਦੀ ਲੋੜ ਤਾਂ ਅੱਜ ਕੱਲ ਸਭ ਨੂੰ ਹੀ ਹੈ ਪਰ ਕਈ ਵਾਰ ਸਾਨੂੰ ਉਹ ਮੈਮਰੀ ਕਾਰਡ ਦੇ ਦਿੰਦੇ ਹਨ ਜਿਸ ਦੀ ਸਾਨੂੰ ਲੋੜ ਵੀ ਨਹੀਂ ਹੁੰਦੀ ਤੇ ਸਾਡੇ ਪੈਸੇ ਬਰਬਾਦ ਚਲੇ ਜਾਂਦੇ ਹਨ।

SD CARDS


ਇਸ ਆਰਟੀਕਲ ਚ ਮੈਂ ਤੁਹਾਨੂੰ ਮੈਮਰੀ ਕਾਰਡ ਬਾਰੇ ਜਾਣਕਾਰੀ ਦੇਵੇਗਾਂ ਤਾਂ ਕਿ ਤੁਸੀਂ ਆਪਣੀ ਲੋੜ ਮੁਤਾਬਕ ਸਹੀ ਮੈਮਰੀ ਕਾਰਡ ਖਰੀਦ ਸਕੋ।


ਮੈਮਰੀ ਕਾਰਡ ਬਹੁਤ ਤਰ੍ਰਾਂ ਦੇ ਹਨ ਜਿਵੇਂ SD CARD, MSD CARD, Micro SD HC Card, ਅਤੇ SDXC  Card.

 SD CARD ਦਾ ਮਤਵਲ ਹੈ Secure Digital Card. SD Cards ਸਿਰਫ 2GB  ਤੱਕ ਦੀ ਮੈਮਰੀ ਤੱਕ ਹੀ ਆਉਂਦੇ ਹਨ।

 MSD CARDS ਦਾ ਮਤਵਲ ਹੈ  Micro Secure Digital Cards.
     
Micro SD HC Card ਦਾ ਮਤਵਲ ਹੈ  Micro Secure Digital (HC) Card – High Capacity.  ਇਹ ਕਾਰਡ 2GB ਤੋ ਲੈ ਕੇ 32GB ਤੱਕ ਦੀ ਮੈਮਰੀ ਨੂੰ Support ਕਰਦੇ ਹਨ।

 SDXC Card ਦਾ ਮਤਵਲ ਹੈ   Secure Digital (XC) Card – High Capacity.  ਇਹ ਕਾਰਡ 32GB ਤੋ ਲੈ ਕੇ 2TB ਤੱਕ ਦੀ ਮੈਮਰੀ ਨੂੰ Support ਕਰਦੇ ਹਨ।  

ਸਾਨੂੰ ਮੈਮਰੀ ਕਾਰਡ ਨੂੰ ਸਪੀਡ ਅਤੇ ਲੋੜ ਅਨੁਸਾਰ ਖਰੀਦਣਾ ਚਾਹੀਦਾ ਹੈ। ਮੈਮਰੀ ਕਾਰਡ ਦੀ ਸਪੀਡ ਨੂੰ ਅਸੀਂ ਰੀਡ (Read) ਤੇ ਰਾਇਟ (Write) ਸਪੀਡ ਵਿੱਚ ਦੇਖਦੇ ਹਾਂ। ਹਰ ਮੈਮਰੀ ਕਾਰਡ ਦੀ ਘੱਟ ਤੋਂ ਘੱਟ ਰੀਡ (Read) ਤੇ ਰਾਇਟ (Write) ਸਪੀਡ ਹੁੰਦੀ ਹੈ ਜੋ ਉਸ ਕਾਰਡ ਦੇ ਉੱਪਰ ਲਿਖੀ ਹੁੰਦੀ ਹੈ।

ਹਰ ਮੈਮਰੀ ਕਾਰਡ ਦੀ ਆਪਣੀ ਸਪੀਡ ਆਉਂਦੀ ਹੈ। ਜਿਆਦਾ ਤਰ ਮੈਮਰੀ ਕਾਰਡ ਨੂੰ ਅਸੀਂ ਸਪੀਡ ਅਨੁਸਾਰ ਦੋ ਕੈਟੇਗਰੀ ਵਿੱਚ ਵੰਡ ਦੇ ਹਾਂ। 
     1. ਆਮ ਸਪੀਡ (Normal Speed)
     2. ਬਹੁਤ ਤੇਜ ਸਪੀਡ (Ultra High Speed)

ਆਮ ਸਪੀਡ (Normal Speed): ਆਮ ਸਪੀਡ ਵਿੱਚ C2 ਤੋਂ ਲੈ ਕੇ C6 ਤੱਕ ਦੇ ਕਾਰਡ ਆਉਂਦੇ ਹਨ। ਬਹੁਤ ਬਾਰ ਅਸੀਂ ਮੈਮਰੀ ਕਾਰਡ ਉੱਪਰ C2, C4, ਜਾਂ C6 ਲਿਖਿਆ ਦੇਖਿਆ। ਪਰ ਇਸ ਮਤਵਲ ਕੀ ਹੈ?

C2 ਦਾ ਮਤਵਲ ਹੈ CLASS 2. CLASS 2  ਦਾ ਮਤਵਲ ਹੈ ਕਿ ਇਹ 2MB/s ਦੀ ਸਪੀਡ ਨੂੰ  Support ਕਰਦਾ ਹੈ।  CLASS 2 ਕਾਰਡ ਘੱਟ ਤੋਂ ਘੱਟ 2MB/s ਤਾਂ ਜਰੂਰ ਦੇਣਗੇ ਜੋ ਕਿ Normal  ਸਪੀਡ ਹੁੰਦੀ ਹੈ। ਇਹ ਕਾਰਡ 2MB/s ਤੋ ਉੱਪਰ ਦੀ ਸਪੀਡ ਵੀ ਦੇ ਸਕਦੇ ਹਨ ਪਰ 2MB/s ਸਪੀਡ ਦੀ ਗਾਰੰਟੀ ਹੁੰਦੀ ਹੈ।  

CLASS 2 ਕਾਰਡ ਨੂੰ ਅਸੀਂ ਸਿਰਫ ਆਮ ਜਿਹੀਆਂ(Low-Resolution) Video ਬਣਾਉਣ ਜਾਂ Photo ਖਿੱਚਣ ਲਈ ਵਰਤ ਦੇ ਹਾਂ।  ਇਹ ਕਾਰਡ ਦੀ ਸਪੀਡ ਘੱਟ ਹੋਣ ਕਾਰਣ ਸਸਤੇ ਹੁੰਦੇ ਹਨ।

C4 ਦਾ ਮਤਵਲ ਹੈ CLASS 4. CLASS 4  ਦਾ ਮਤਵਲ ਹੈ ਕਿ ਇਹ 4MB/s ਦੀ ਸਪੀਡ ਨੂੰ  Support ਕਰਦਾ ਹੈ।  CLASS 4 ਕਾਰਡ ਘੱਟ ਤੋਂ ਘੱਟ 4MB/s ਤਾਂ ਜਰੂਰ ਦੇਣਗੇ ਜੋ ਕਿ Normal ਸਪੀਡ ਹੁੰਦੀ ਹੈ। ਇਹ ਕਾਰਡ 4MB/s ਤੋ ਉੱਪਰ ਦੀ ਸਪੀਡ ਵੀ ਦੇ ਸਕਦੇ ਹਨ ਪਰ 4MB/s ਸਪੀਡ ਦੀ ਗਾਰੰਟੀ ਹੁੰਦੀ ਹੈ।

CLASS 4 ਕਾਰਡ ਨੂੰ ਅਸੀਂ HD VIDEOS ਬਣਾਉਣ ਜਾਂ PHOTOS ਖਿੱਚਣ ਲਈ ਵਰਤੇ ਹਾਂ।

C6ਦਾ ਮਤਵਲ ਹੈ CLASS 6. CLASS 6  ਦਾ ਮਤਵਲ ਹੈ ਕਿ ਇਹ 6MB/s ਦੀ ਸਪੀਡ ਨੂੰ  Support ਕਰਦਾ ਹੈ।  CLASS 6 ਕਾਰਡ ਘੱਟ ਤੋਂ ਘੱਟ 6MB/s ਤਾਂ ਜਰੂਰ ਦੇਣਗੇ ਜੋ ਕਿ Normal ਸਪੀਡ ਹੁੰਦੀ ਹੈ।

CLASS 6 ਕਾਰਡ ਨੂੰ ਅਸੀਂ Full HD VIDEOS ਬਣਾਉਣ ਜਾਂ PHOTOS ਖਿੱਚਣ ਲਈ ਵਰਤੇ ਹਾਂ। ਜੇਕਰ ਤੁਹਾਡੇ ਕੋਲ ਮਹਿੰਗੇ Smartphone ਹਨ ਤਾਂ ਘੱਟ ਤੋਂ ਘੱਟ CLASS 6 ਕਾਰਡ ਦੀ ਵਰਤੋਂ ਜਰੂਰ ਕਰੋ ਤਾਂ ਜੋ ਤੁਸੀਂ ਵਧੀਆ VIDEOS ਬਣਾਉਣ ਜਾਂ PHOTOS ਖਿੱਚ ਸਕੋ। 

ਬਹੁਤ ਤੇਜ ਸਪੀਡ (Ultra High Speed): ਇਸ ਕੈਟਗੈਰੀ ਵਿੱਚ CLASS 10,  UHS-I, ਤੇ  UHS-II  ਕਾਰਡ ਆਉਂਦੇ ਹਨ।

C10 ਦਾ ਮਤਵਲ ਹੈ CLASS 10. CLASS 10  ਦਾ ਮਤਵਲ ਹੈ ਕਿ ਇਹ 10MB/s ਦੀ ਸਪੀਡ ਨੂੰ  Support ਕਰਦਾ ਹੈ। CLASS 10 ਕਾਰਡ ਘੱਟ ਤੋਂ ਘੱਟ 10MB/s ਤਾਂ ਜਰੂਰ ਦੇਣਗੇ ਜੋ ਕਿ High Speed ਹੁੰਦੀ ਹੈ। ਇਹ ਕਾਰਡ 10MB/s ਤੋ ਉੱਪਰ ਦੀ ਸਪੀਡ ਵੀ ਦੇ ਸਕਦੇ ਹਨ ਪਰ 10MB/s ਸਪੀਡ ਦੀ ਗਾਰੰਟੀ ਹੁੰਦੀ ਹੈ।

CLASS 10 ਕਾਰਡ ਨਾਲ ਅਸੀਂ Full HD VIDEOS, PHOTOS, ਅਤੇ Burst Photography ਵੀ ਕਰ ਸਕਦੇ ਹਾਂ।

  ਪਰ ਅੱਜ ਕੱਲ Letter U ਵੀ ਲਿਖਿਆ ਆਉਂਣ ਲੱਗ ਪਿਆ ਹੈ। Letter U ਦਾ ਮਤਵਲ ਹੈ Ultra High Speed Card. ਇਹ ਬਹੁਤ ਤੇਜ ਕਾਰਡ ਹੁੰਦੇ ਹਨ।

UHS-I ਦਾ ਮਤਵਲ ਹੈ Ultra High Speed-1. ਇਸ ਵਿੱਚ 10MB/s Speed Guaranteed ਹੁੰਦੀ ਹੈ।



UHS-II ਦਾ ਮਤਵਲ ਹੈ Ultra High Speed-2. ਇਸ ਵਿੱਚ 30MB/s Speed Guaranteed ਹੁੰਦੀ ਹੈ।

UHS-I ਤੇ UHS-II ਨਾਲ ਅਸੀਂ Full HD VIDEOS, PHOTOS, Burst Photography, ਅਤੇ 4K UHD Videos Recording ਵੀ ਕਰ ਸਕਦੇ ਹਾਂ।  4K UHD (4 Thousand Ultra High Definition) ਬਹੁਤ ਹੀ ਵਧੀਆ ਕੁਆਲਟੀ ਦੀ Videos ਹੁੰਦੀਆ ਹਨ।

4K UHD Videos Recording ਜਿਆਦਾ ਤਰ DSLR ਕੈਮਰੇ ਨਾਲ ਕੀਤੀ ਜਾਂਦੀ ਹੈ। ਇਸ ਲਈ DSLR ਕੈਮਰੇ ਵਿੱਚ ਸਿਰਫ UHS-I ਜਾਂ UHS-II ਕਾਰਡ ਦੀ ਹੀ ਵਰਤੋਂ ਕਰੋ।

ਜੇਕਰ ਕਾਰਡ ਉੱਪਰ ਕੇਵਲ C2, C4, ਜਾਂ C6 ਲਿਖਿਆ ਹੈ ਤਾਂ ਇਹ ਕਾਰਡ ਸਿਰਫ Conventional Devices ਨੂੰ ਹੀ Support ਕਰੇਗਾ। ਇਹ ਕਾਰਡ High Speed Devices ਨੂੰ ਨਹੀਂ Support ਕਰੇਗਾ।

ਜੇਕਰ ਕਾਰਡ ਉੱਪਰ C10, U1, ਜਾਂ U2 ਲਿਖਿਆ ਹੈ ਤਾਂ ਇਹ ਕਾਰਡ ਸਿਰਫ High Speed Devices ਨੂੰ ਹੀ Support ਕਰੇਗਾ। ਇਹ ਕਾਰਡ Low Speed Devices ਨੂੰ ਨਹੀਂ Support ਕਰੇਗਾ।

C2, C4, ਜਾਂ C6 ਦੇ ਕਾਰਡ ਸਸਤੇ ਹੁੰਦੇ ਹਨ ਕਿਉਂਕਿ ਇਨ੍ਹਾਂ ਕਾਰਡ ਦੀ ਸਪੀਡ ਘੱਟ ਹੁੰਦੀ ਹੈ। C10 ਜਾਂ Ultra High Speed (U)  ਦੇ ਕਾਰਡ ਮਹਿੰਗੇ ਹੁੰਦੇ ਹਨ ਕਿਉਂਕਿ ਇਨ੍ਹਾਂ ਕਾਰਡ ਦੀ ਸਪੀਡ ਵੱਧ ਹੁੰਦੀ ਹੈ। ਅਸਲ ਵਿੱਚ ਮੈਮਰੀ ਕਾਰਡ ਦੇ ਭਾਅ (Price) ਕਾਰਡ ਦੀ ਸਪੀਡ ਅਨੁਸਾਰ ਹੀ ਤੈਅ ਹੁੰਦੇ ਹਨ। 

ਮੈਮਰੀ ਕਾਰਡ ਖਰੀਦਣ ਵੇਲੇ ਕੁਝ ਹੋਰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇ ਕਿ:
1.  Incompatible Cards: ਕੁਝ ਕਾਰਡ ਸਾਡੋ ਫੋਨ ਜਾਂ ਕੈਮਰੇ ਦੇ ਅਨੁਸਾਰ ਨਹੀਂ ਹੁੰਦੇ ਜੋ ਸਾਡੋ ਫੋਨ ਜਾਂ ਕੈਮਰੇ ਦੇ ਵਿੱਚ ਠੀਕ ਤਰ੍ਹਾਂ ਫਿੱਟ ਨਹੀਂ ਹੁੰਦੇ।
 2.  Capacity:  ਜੇਕਰ ਤੁਹਾਡਾ ਫੋਨ ਜਾਂ ਕੈਮਰਾ 64GB ਮੈਮਰੀ ਨੂੰ ਹੀ Support ਕਰਦਾ ਹੈ ਤਾਂ 64GB ਮੈਮਰੀ ਕਾਰਡ ਹੀ ਖਰੀਦੋ ਨਾ ਕਿ 128GB ਕਾਰਡ ਕਿਉਂਕਿ 64GB ਤੋਂ ਉੱਪਰ ਦਾ ਕਾਰਡ ਤੁਹਾਡੇ ਫੋਨ ਜਾਂ ਕੈਮਰਾ ਵਿੱਚ ਕੰਮ ਨਹੀਂ ਕਰੇਗਾ।
   3.  Fake Memory Card: ਬਜਾਰ ਵਿੱਚ Fake Momory Cards ਤੋ ਬਚੋ।
   4.  Brand: ਹਮੈਸ਼ਾ ਵਧੀਆ Brand ਦਾ ਕਾਰਡ ਹੀ ਖਰੀਦੋ।
   5.Requirement: ਜਿਦਾ ਦੀ ਜਰੂਰਤ ਉਦਾ ਦਾ ਹੀ ਕਾਰਡ ਖਰੀਦੋ।
ਇੰਡੀਆ ਵਿੱਚ ਕੁਝ ਹੇਠ ਲਿਖੀਆ Brands ਵਧੀਆ ਮੈਮਰੀ ਕਾਰਡ ਦਿੰਦੀਆ ਹਨ:
1.              Samsung
2.              Sandisk
3.              Kingston
4.      Lexar Professional

Also Read: 

No comments:

Post a Comment

Post Top Ad

Your Ad Spot