Important Information In Punjabi

Breaking

Friday, October 26, 2018

ਗੂਗਲ ਨੇ ਤਿਆਰ ਕੀਤੀ ਇੱਕ ਇਦਾ ਦੀ ਅੈਪ ਜੋ ਗੂੰਗੇ ਤੇ ਬੋਲੇ ਲੋਕਾਂ ਦੀ ਸਾਇਨ ਭਾਸ਼ਾ ਨੂੰ ਭਾਸ਼ਣ(Speech) ਤੇ ਪਾਠ (Text) ਵਿੱਚ ਬਦਲ ਦਿੰਦੀ ਹੈ।

ਗੂਗਲ ਟਰਾਂਸਲੈਟਰ (Google Translator): ਨੀਦਰਲੈਂਡ ਦੀ ਇੱਕ ਕੰਪਨੀ ਨੇ ਇੱਕ ਐਪ ਤਿਆਰ ਕੀਤੀ ਹੈ  ਜਿਸ ਦੀ ਮਦਦ ਨਾਲ ਗੂੰਗੇ ਤੇ ਬੋਲੇ ਲੋਕ ਆਪਣੀ ਸਾਇਨ ਭਾਸ਼ਾ (Sign Language) ਨੂੰ ਭਾਸ਼ਣ (Speech) ਤੇ ਪਾਠ (Text) ਦੇ ਵਿੱਚ ਬਹੁਤ ਆਸਨੀ ਤੇ ਜਲਦੀ ਬਦਲ ਸਕਦੇ ਹਨ। ਗੂਗਲ ਦਾ ਇਹ ਦਾਵਾ ਹੈ ਕਿ ਐਪ ਬਾਕੀ ਐਪ ਜੋ ਗੂੰਗੇ ਤੇ ਬੋਲੇ ਲੋਕਾਂ ਲਈ ਹਨ ਉਨ੍ਹਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਤੇ ਸਸਤੀ ਹੈ। ਇਹ ਐਪ ਨਕਲੀ ਬੁਧੀ ਤੇ ਅਧਾਰਿਤ ਹੈ ਤੇ ਇਹ ਐਪ ਸਮਾਰਟ ਫੋਨ ਤੇ ਚਲੈਗੀ।
Google Deaf Sign Translator
Google Deaf Sign Translator
ਇਸ ਅੈਪ ਨੂੰ  Google Deaf Sign Translator ਦਾ ਨਾਮ ਦਿੱਤਾ ਗਿਆ ਹੈ। ਇਹ ਐਪ ਨੂੰ ਚਲਾਉਣਾ ਬਹੁਤ ਹੀ ਅਸਾਨ ਹੈ। ਉਪਯੋਗ ਕਰਤਾ (User ) ਨੂੰ ਪਹਿਲਾਂ ਇਸ ਐਪ ਨੂੰ ਆਪਣੇ ਫੋਨ ਵਿੱਚ ਇਨਸਟਾਲ (Install )ਕਰਨਾ ਹੋਵੇਗਾ ਤੇ ਫਿਰ ਆਪਣੇ ਫੋਨ ਦਾ ਕੈਮਰਾ ਅੋਨ (Camera On) ਕਰਨਾ ਹੋਵੇਗਾ ਅਤੇ ਫਿਰ ਇਹ ਐਪ ਯੂਜ਼ਰ ਦੇ ਇਛਾਰਿਆਂ (Gestures) ਜਾਂ ਸਾਇਨ ਭਾਸ਼ਾ (Sign Language) ਨੂੰ ਭਾਸ਼ਣ (Speech) ਤੇ ਪਾਠ (Text) ਵਿੱਚ ਬਦਲ ਦੇਵੇਗੀ। 


ਭਾਰਤ ਦੀ National Deaf Association (NAD) ਦੇ ਅਨੁਸਾਰ, ਭਾਰਤ ਵਿੱਚ ਲਗਪਗ 18 ਮਿਲੀਅਨ ਲੋਕ ਗੂੰਗੇ ਤੇ ਬੋਲੇ ਹਨ। ਇਹ ਐਪ ਭਾਰਤ  ਵਿੱਚ ਅਗਲੇ ਸਾਲ ਤੱਕ ਆ ਜਾਵੇਗੀ। ਇਹ ਗੱਲ Roman Wyhowski Founder & CEO Evalk  ਨੇ ਆਖੀ। 

ਕੰਪਨੀ ਅਨੁਸਾਰ ਇਸ ਐਪ ਦੀ ਮਦਦ ਨਾਲ, ਉਨ੍ਹਾਂ ਕੰਪਨੀ ਨੂੰ ਬਹੁਤ ਫਾਇਦਾ ਹੋਵੇਗਾ ਜੋ ਗੂੰਗੇ ਤੇ ਬੋਲੇ ਲੋਕਾਂ ਨੂੰ ਨੌਕਰੀ ਤੇ ਰੱਖਣਾ ਚਾਹੁੰਦੀਆਂ ਹਨ। ਇਸ ਐਪ ਦੀ ਮਦਦ ਨਾਲ ਗੂੰਗੇ ਤੇ ਬੋਲੇ ਲੋਕਾਂ ਤੇ ਆਮ ਲੋਕਾਂ ਵਿੱਚ ਜੋ ਗੱਲਬਾਤ ਕਰਨ ਸਮੇਂ ਔਖ ਆਉਂਦੀ ਸੀ ਲਗਪਗ ਬਹੁਤ ਹੱਦ ਤੱਕ ਦੂਰ ਹੋ ਜਾਵੇਗੀ। 

ਸਰੀਰਕ ਤੌਰ ਤੇ ਅਪਾਹਜ ਲੋਕਾਂ ਨੂੰ ਅਾਮ ਲੋਕਾਂ ਨਾਲ ਗੱਲਬਾਤ ਕਰਨ ਸਮੇਂ ਬਹੁਤ ਔਖ ਆਉਂਦੀ ਹੈ ਅਤੇ ਪੈੱਨ ਤੇ ਪੇਪਰ ਵਾਲੀ ਤਕਨੀਕ  ਨਾਲ ਗੱਲਵਾਤ ਕਰਨ  ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ। ਗੂੰਗੇ ਤੇ ਬੋਲੇ ਲੋਕਾਂ ਦੀ ਸਾਇਨ ਵਾਲੀ ਭਾਸ਼ਾ ਆਮ ਲੋਕਾਂ ਨੂੰ ਬਹੁਤ ਘੱਟ ਸਮਝ ਆਉਂਦੀ ਹੈ। ਇਸ ਲਈ ਇੱਕ ਇੱਦਾ ਦੀ ਤਕਨੀਕ ਦੀ ਲੋੜ ਸੀ ਜਿਸ ਇਨ੍ਹਾਂ ਲੋਕਾਂ ਦੀ ਭਾਸ਼ਾ ਨੂੰ ਅਸਾਨੀ ਨਾਸ ਸਮਝਿਆ ਜਾ ਸਕੇ ਅਤੇ ਕੰਪਨੀ ਦਾ ਦਾਵਾ ਹੈ ਕਿ ਉਨ੍ਹਾਂ ਨੇ ਇਸ ਮੁਸ਼ਕਿਲ ਦਾ ਹੱਲ ਲੱਭ ਲਿਆ ਹੈ। 

ਕੰਪਨੀ ਦਾ ਦਾਵਾ ਹੈ ਕਿ ਬਾਕੀ ਐਪ ਜੋ ਇਸ ਕੰਮ ਲਈ ਵਰਤੀਆਂ ਜਾਂਦੀਆਂ ਹਨ, ਉਹ ਬਹੁਤ ਜ਼ਿਆਦਾ ਹੌਲੀ ਹਨ ਜਾਂ ਬਹੁਤ ਜ਼ਿਆਦਾ ਮੰਹਗੀਆਂ ਹਨ ਅਤੇ ਇਹ ਐਪ ਆਪਣੇ ਦੇਸ਼ ਤੋਂ ਬਾਹਰ ਨਹੀਂ ਚਲਦੀਆਂ। 

Mr. Wyhowski ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਬਣਾਈ  ਐਪ ਬਹੁਤ ਹੀ ਤੇਜ਼ ਹੈ ਤੇ ਇਹ ਸਾਇਨ ਨੂੰ ਇਨੀ ਜਲਦੀ ਭਾਸ਼ਾ ਵਿੱਚ ਬਦਲਦੀ ਹੈ ਕਿ ਮੁਹਰੇ ਵਾਲੇ ਇਨਸਾਨ ਨੂੰ ਇਸਦਾ ਅਹਿਸਾਸ ਵੀ ਨਹੀਂ ਹੁੰਦਾ। ਇਹ ਐਪ ਬਾਕੀ ਐਪ ਨਾਲੋ ਬਹੁਤ ਜ਼ਿਆਦਾ ਸਸਤੀ ਵੀ ਹੈ। 

ਇਸ ਐਪ ਦੀਆ ਹੋਰ ਵੀ ਬਹੁਤ ਸਾਰੀਆਂ ਖਾਸਈਅਤ ਹਨ ਜਿਵੇਂ ਕਿ ਇਸ ਨੂੰ ਕਿਸੇ ਵੀ ਉਪਕਰਨ (Device) ਤੇ ਚਲਾਇਆ ਜਾ ਸਕਦਾ ਹੈ ਜਿਵੇਂ ਸਮਾਰਟ ਫੋਨ, ਟੈਬਲਟ, ਕੰਪਿਊਟਰ ਜਾਂ ਲੈਪਟਾਪ ਆਦਿ।

ਇਸ ਕੰਪਨੀ ਨੇ ਇਸ ਐਪ ਦੀ ਕੀਮਤ ਇੱਕ  ਦਿਨ (1 USD), ਇੱਕ ਹਫਤੇ (4 USD), ਅਤੇ ਇੱਕ ਮਹੀਨੇ (11 USD) ਦੇ  ਹਿਸਾਬ ਨਾਲ ਰੱਖੀ ਹੋਈ ਹੈ। 

ਅਗਰ ਕਿਸੇ ਛੋਟੀ ਕੰਪਨੀ ਨੇ ਇਸ ਐਪ ਨੂੰ ਖਰੀਦਣ ਹੈ ਤੇ ਉਸ ਕੰਪਨੀ ਨੂੰ ਇਸ ਲਈ 150 USD ਦੇਣੇ ਪੈਣਗੇ ਤੇ ਵੱਡੀ ਕੰਪਨੀ ਨੂੰ ਇਸ ਲਈ 450 USD ਦੇਣੇ ਪੈਣਗੇ। 

ਇਸ ਐਪ ਦੀ ਕੰਪਨੀ NAD ਦੇ ਸਪੰਰਕ  ਵਿੱਚ ਹੈ ਤੇ ਇੰਡੀਆ ਗੂੰਗੇ ਤੇ ਬੋਲੇ ਇਨਸਾਨਾਂ ਦਾ ਡਾਟਾ ਇੱਕਠਾ ਕਰ ਰਹੀ ਤਾਂ ਜੋ ਯੂਜ਼ਰ ਨੂੰ ਵਧੀਆ ਸਰਵਿਸ ਦਿੱਤੀ ਜਾ ਸਕੇ। ਇਹ ਕੰਪਨੀ ਭਾਰਤ ਸਰਕਾਰ ਦੇ ਸੰਪਰਕ ਵਿੱਚ ਵੀ ਹੈ ਤਾਂ ਜੋ ਇਨ੍ਹਾਂ ਸਰੀਰਕ ਤੌਰ ਤੇ ਅਪਾਹਜ ਲੋਕਾਂ ਨੂੰ ਨੌਕਰੀ ਦੇ ਕਾਬਲ ਹੋਰ ਵਧੀਆ ਢੰਗ ਨਾਲ ਕੀਤਾ ਜਾ ਸਕੇ। 

1 comment:

  1. hi Harpreet Kaur ji Minu tuhada Artical bht vditya lgya te mai v punjabi vich ik website bnon lyi surch kr riha c te eh tuhada blog dekhiya minu bht vdiya lgya te plz tusi meri help kr skde is vich Daman4346@gmil.com +965 55606301 whatsapp plz ik msg jroor kryo tn k apa ik doje di help kr skiye

    ReplyDelete

Post Top Ad

Your Ad Spot