Important Information In Punjabi

Breaking

Wednesday, October 24, 2018

ਚਾਇਨਾ ਬਣਾਉਣ ਜਾ ਰਿਹਾ ਹੈ ਨਕਲੀ ਚੰਦ!

 ਚਾਇਨਾ ਦਾ ਨਕਲੀ ਚੰਦ: 

ਚਾਇਨਾ ਦੀ ਇੱਕ ਕੰਪਨੀ ਸਪੇਸ ਵਿੱਚ ਨਕਲੀ ਚੰਦ ਬਣਾਉਣ ਜਾ ਰਹੀ ਹੈ। ਇਹ ਚੰਦ ਅਸਲੀ ਚੰਦ ਨਾਲੋ ਜ਼ਿਅਾਦਾ ਚਮਕਦਾਰ ਹੋਵੇਗਾ। ਚਾਇਨਾ  ਇਸ ਚੰਦ ਨੂੰ 2020  ਵਿੱਚ Chengdu ਸ਼ਹਿਰ ਉੱਪਰ ਲਾਂਚ ਕਰੇਗਾ।  ਚਾਇਨਾ ਇਹ ਕਾਰਨਾਮਾ ਇੱਕ Sattelite ਦੀ ਮਦਦ ਨਾਲ ਕਰਨ ਜਾ  ਰਿਹਾ ਹੈ। 

ਚਾਇਨਾ ਦੇ  ਇੱਕ ਸਾਇੰਸਦਾਨ ਨੇ ਦਸਿਅਾ  ਕਿ ਉਹ ਕਈ ਸਾਲਾ ਤੋਂ ਇਸ ਪ੍ਰੋਜਕਟ ਤੇ ਕੰਮ ਕਰ ਰਹੇ ਹਨ ਤੇ ਹੁਣ ਲਗਪਗ 2020 ਵਿੱਚ ਉਹਨਾਂ ਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ। ਇੱਕ ਬਹੁਤ ਵੱਢਾ ਸਾਰਾ ਸ਼ੀਸ਼ਾ ਸਪੇਸ ਵਿੱਚ  ਫਿੱਟ ਕੀਤਾ ਜਾਣਾ ਹੈ। 

ਨਕਲੀ ਚੰਦ ਕੰਮ ਕਿਵੇਂ ਕਰੇਗਾ ?

ਇਹ ਨਕਲੀ ਚੰਦ ਲਗਪਗ ਧਰਤੀ ਤੋਂ 500KM  ਦੀ ਦੂਰੀ ਤੇ ਸਥਿਤ ਹੋਵੇਗਾ ਤੇ Interanational Space Station ਵੀ ਇਸ ਦੂਰੀ ਤੇ ਹੀ ਸਥਿਤ ਹੈ।  ਅਸਲ ਵਿੱਚ, ਇਹ ਚੰਨ ਸੂਰਜ ਦੀ ਰੌਸ਼ਨੀ ਨੂੰ ਰਿਫਿਲਕਟ ਕਰਕੇ ਨਕਲੀ ਚੰਦ ਦੀ ਰੌਸ਼ਨੀ ਪੈਦਾ ਕਰੇਗਾ ਅਤੇ ਇਹ ਰੌਸ਼ਨੀ 8 ਗੁਣਾ ਜ਼ਿਅਾਦਾ ਹੋਵੇਗੀ ਅਸਲੀ ਚੰਦ ਨਾਲੋ ਕਿਉਕਿ ਨਕਲੀ ਚੰਦ ਧਰਤੀ ਦੇ ਬਹੁਤ ਜ਼ਿਆਦਾ ਨਜਦੀਕ ਹੈ। ਇਹ ਚੰਦ 8Km ਤੋਂ ਲੈ ਕੇ 80Km ਦੇ ਘੇਰੇ  ਵਿੱਚ ਰੌਸ਼ਨੀ ਪ੍ਰਦਾਨ ਕਰੇਗਾ।

ਅਾਖਿਰ, ਚਾਇਨਾ ਨੂੰ ਇਸ ਦਾ ਕੀ ਫਾਇਦਾ ਹੋਵੇਗਾ ?

ਚਾਇਨਾ ਨੂੰ ਇਸ ਨਕਲੀ ਚੰਦ ਦਾ ਬਹੁਤ ਫਾਇਦਾ ਹੋਵੇਗਾ।  ਉਹ ਇਸ ਨਾਲ ਸਟਰੀਟ ਲਾਇਟ ਤੇ ਹੋਣ ਵਾਲੇ ਖਰਚੇ ਨੂੰ ਘੱਟ ਕਰੇਗਾ। ਚਾਇਨਾ ਦਾ ਲਗਪਗ 170 ਮਿਲੀਅਨ ਡਾਲਰ ਦਾ ਖਰਚਾ ਆਉਂਦਾ ਹੈ ਸਟਰੀਟ ਲਾਇਟ ਉਪਰ।  ਇਸਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਹੈ ਕਿ ਜਦੋਂ ਕਦੇ ਕੁਦਰਤੀ ਅਾਫਤ ਆਉਂਦੀ ਹੈ ਤਾਂ ਸਾਰਾ ਏਰੀਆ ਬਲੈਕ ਆਊਟ ਹੈ ਪਰ ਇਹ ਚੰਦ ਬਲੈਕ ਆਊਟ ਵਿੱਚ ਰਾਤ ਵੇਲੇ ਵੀ ਰੌਸ਼ਨੀ  ਪ੍ਰਦਾਨ ਕਰਦਾ ਰਹੇਗਾ। 

ਕੀ ਇਸ ਦਾ ਕੋਈ ਨੁਕਸਾਨ ਵੀ ਹੋ ਸਕਦਾ ਹੈ ?

ਇਸ ਪ੍ਰੋਜੈਕਟ ਦਾ ਨੁਕਸਾਨ ਤਾਂ ਹੀ ਹੋਵੇਗਾ ਜੇ ਲਾਇਟ ਬਹੁਤ ਜ਼ਿਆਦਾ ਤੇਜ਼ ਹੋਏਗੀ। ਇਹ ਜਾਨਵਰਾਂ ਦੇ ਕੁਦਰਤੀ ਸਾਇਕਲ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਹਨਾਂ ਨੂੰ ਦਿਨ ਰਾਤ ਵਿੱਚ ਫਰਕ ਕਰਨਾ ਔਖਾ ਹੋ ਸਕਦਾ ਹੈ।  ਦੂਜਾ ਨੁਕਸਾਨ ਇਹ ਹੋ ਸਕਦਾ ਹੈ ਕਿ, ਇਸ ਨਾਲ ਲਾਇਟ ਪਲਊਸ਼ਨ ਵੱਧ ਸਕਦਾ ਹੈ।  ਲੋਕ  ਚਾਹੁੰਦੇ ਹੋਏ ਵੀ ਇਸ ਲਾਇਟ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਣਗੇ ਜੋ ਉਹਨਾ ਦੀ ਲਾਇਫ ਨੂੰ ਪ੍ਰਭਾਵਿਤ ਕਰੇਗੀ।

ਕੀ ਚਾਇਨਾ ਤੋ ਪਹਿਲਾ ਵੀ ਕਿਸੇ ਨੇ ਇਸ ਤਰਾਂ ਦਾ ਪ੍ਰਯੋਗ ਕੀਤਾ ਸੀ? 
ਹਾਂ, ਚਾਇਨਾ ਤੋ ਪਹਿਲਾ ਵੀ  ਇਸ ਤਰਾਂ ਦਾ ਪ੍ਰਯੋਗ ਕੀਤਾ ਗਿਆ ਸੀ। ਇਹ ਪ੍ਰਯੋਗ ਰਸ਼ੀਆ ਦੁਆਰਾ 1990 ਵਿੱਚ ਕੀਤਾ ਗਿਆ ਸੀ। ਪਰ ਰਸ਼ੀਆ ਦਾ ਇਹ ਪ੍ਰਯੋਗ ਫੇਲ ਹੋ ਗਿਆ ਸੀ।   ਜੇਕਰ ਤੁਹਾਨੂੰ  ਇਹ ਜਾਣਕਾਰੀ ਚੰਗੀ ਲੱਗੀ  ਤਾਂ ਇਸ ਪੋਸਟ ਤੇ ਜ਼ਰੂਰ ਕਰ ਕੇ ਦੱਸਓ!

No comments:

Post a Comment

Post Top Ad

Your Ad Spot